ਪੰਜਾਬ

ਕੇਕੇਯੂ ਅਤੇ ਜ਼ੈੱਡਪੀਐੱਸਸੀ ਵੱਲੋਂ ਬੀਜੇਪੀ ਆਗੂਆਂ ਨੂੰ ਪਿੰਡ 'ਚੋਂ ਭਜਾਉਣ ਦੂਸਰੀਆਂ ਪਾਰਟੀਆਂ ਨੂੰ ਸਵਾਲ ਕਰਨ ਸੰਬੰਧੀ ਮਤਾ ਪਾਸ 

ਕੌਮੀ ਮਾਰਗ ਬਿਊਰੋ/ ਦਲਜੀਤ ਕੌਰ | May 07, 2024 09:34 PM
ਸੰਗਰੂਰ-ਅੱਜ ਨੇੜਲੇ ਪਿੰਡ ਬਡਰੁੱਖਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੋਦੀ ਭਜਾਓ ਮੋਦੀ ਹਰਾਓ ਨਾਅਰੇ ਤਹਿਤ ਰੈਲੀ ਕਰਕੇ ਲੋਕਾਂ ਨੂੰ ਬੀਜੇਪੀ ਆਗੂਆਂ ਨੂੰ ਪਿੰਡ ਚੋਂ ਭਜਾਉਣ ਦੂਸਰੀਆਂ ਪਾਰਟੀਆਂ ਨੂੰ ਸਵਾਲ ਕਰਨ ਅਤੇ ਮੌਜੂਦਾ ਲੋਟੂ ਪ੍ਰਬੰਧ ਨੂੰ ਬੇਪਰਦ ਕਰਨ ਸਬੰਧੀ ਰੈਲੀ ਕੀਤੀ ਗਈ। ਇਸ ਮੌਕੇ ਲੋਕਾਂ ਨੇ ਇੱਕਜੁੱਟਤਾ ਜਾਹਰ ਕਰਦਿਆਂ ਬੀਜੇਪੀ ਲੀਡਰਾਂ ਦਾ ਪਿੰਡ ਵਿੱਚ ਆਉਣ ਤੇ ਬਾਈਕਾਟ ਕਰਨ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰਨ ਦਾ ਮਤਾ ਪਾਸ ਕੀਤਾ।                        ‌  
 
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਰਾਜ ਕੌਰ ਬਡਰੁੱਖਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਸਰਕਾਰ ਦੇ ਰਾਜ ਵਿੱਚ ਜਿੱਥੇ ਕਿਸਾਨਾਂ ਮਜ਼ਦੂਰਾਂ ਦੇ ਖਿਲਾਫ ਅਤੇ ਕਾਰਪੋਰੇਟ ਘਰਾਣੇ ਦੇ ਪੱਖ ਵਿੱਚ ਤਰ੍ਹਾਂ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਨ ਉਥੇ ਹੀ ਦੇਸ਼ ਵਿੱਚ ਫਾਸ਼ੀਵਾਦੀ ਤੌਰ ਤਰੀਕਿਆਂ ਨਾਲ ਰਾਜ ਕੀਤਾ ਜਾ ਰਿਹਾ ਹੈ। ਲਗਾਤਾਰ ਦੇਸ਼ ਵਿੱਚ ਘੱਟ ਗਿਣਤੀਆਂ ਖਿਲਾਫ਼ ਨਫਰਤ ਫੈਲਾਈ ਜਾ ਰਹੀ ਹੈ ਔਰਤਾਂ ਖਿਲਾਫ ਅਪਰਾਧ ਵੱਧ ਰਹੇ ਹਨ ਅਤੇ ਸੱਤਾ ਵਿੱਚ ਬੈਠੇ ਲੋਕ ਜਿਨਾਂ ਤੇ ਔਰਤਾਂ ਖਿਲਾਫ ਗੰਭੀਰ ਅਪਰਾਧਾਂ ਦੇ ਮਾਮਲੇ ਦਰਜ ਹਨ ਉਹਨਾਂ ਨੂੰ ਖੁੱਲੇਆਮ ਮੋਦੀ ਸਰਕਾਰ ਵੱਲੋਂ ਸ਼ਹਿ ਦਿੱਤੀ ਜਾ ਰਹੀ ਹੈ। ਤਾਂ ਅਜਿਹੇ ਵਿੱਚ ਜੇਕਰ ਦੁਬਾਰਾ ਕੇਂਦਰ ਵਿੱਚ ਭਾਜਪਾ ਸਰਕਾਰ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਸਾਡੇ ਦੇਸ਼ ਵਿੱਚੋਂ ਜਿੱਥੇ ਸੰਵਿਧਾਨ ਖਤਮ ਹੋ ਜਾਵੇਗਾ ਉੱਥੇ ਲੋਕਾਂ ਦੀ ਬੋਲਣ ਦੀ, ਸੰਘਰਸ਼ ਕਰਨ ਦੀ ਆਜ਼ਾਦੀ ਵੀ ਖੋਹ ਲਈ ਜਾਵੇਗੀ ਇਸ ਕਰਕੇ ਜਰੂਰੀ ਹੈ ਕਿ ਮੌਜੂਦਾ ਚੋਣਾਂ ਵਿੱਚ ਮੋਦੀ ਸਰਕਾਰ ਨੂੰ ਹਰਾਇਆ ਜਾਵੇ ਤੇ ਇਹਨਾਂ ਦੇ ਆਗੂਆਂ ਨੂੰ ਪਿੰਡਾਂ ਵਿੱਚੋਂ ਭਜਾਇਆ ਜਾਵੇ ਅਤੇ ਦੂਸਰੀਆਂ ਹਾਕਮ ਜਮਾਤ ਪਾਰਟੀਆਂ ਵੀ ਲੋਕਾਂ ਦੇ ਪੱਖ ਵਿੱਚ ਕੋਈ ਜਮੀਨੀ ਪੱਧਰ ਤੇ ਲਹਿਰ ਨਹੀਂ ਖੜੀ ਕਰ ਸਕੀਆਂ ਕੋਈ ਵੀ ਸੰਘਰਸ਼ ਮੋਦੀ ਸਰਕਾਰ ਦੇ ਖਿਲਾਫ ਨਹੀਂ ਕੀਤਾ। ਬਲਕਿ ਚੁੱਪ ਰਹਿ ਕੇ ਮੋਦੀ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦੀ ਹਾਂ ਵਿੱਚ ਹਾਂ ਹੀ ਮਿਲਾਈ ਹੈ ਇਸ ਕਰਕੇ ਉਹਨਾਂ ਨੂੰ ਵੀ ਸਵਾਲ ਪੁੱਛੇ ਜਾਣ। ਪਿਛਲੇ ਸਮੇਂ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਤੇ ਹੋਏ ਤਸ਼ੱਦਦ ਤੇ ਆਮ ਆਦਮੀ ਪਾਰਟੀ ਅਤੇ ਬਾਕੀ ਪਾਰਟੀਆਂ ਦੀ ਚੁੱਪ ਤੇ ਵੀ ਸਵਾਲ ਕੀਤੇ ਜਾਣ। 
 
 
ਆਗੂਆਂ ਨੇ ਕਿਹਾ ਕਿ ਇਸ ਮਹਿਮ ਨੂੰ ਪਿੰਡ ਪਿੰਡ ਲੈ ਕੇ ਜਾਇਆ ਜਾਵੇਗਾ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਦੇ ਵੱਡੇ ਆਗੂ ਆਉਂਦੇ ਹਨ ਤਾਂ ਉਹਨਾਂ ਦਾ ਵੀ ਘਿਰਾਓ ਕੀਤਾ ਜਾਵੇਗਾ। ਅਖੀਰ ਵਿੱਚ ਆਗੂਆਂ ਨੇ 21 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਗਰਾਉਂ ਵਿਖੇ ਕੀਤੀ ਜਾ ਰਹੀ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਆਗੂ ਜੁਝਾਰ ਸਿੰਘ ਬਡਰੁੱਖਾਂ, ਮਿੰਟੂ ਸਿੰਘ, ਅਮਰਜੀਤ ਸਿੰਘ, ਕਾਲਾ ਸਿੰਘ, ਪਰਮਜੀਤ ਕੌਰ ਹਰਚੇਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਮਜ਼ਦੂਰ ਹਾਜ਼ਰ ਸਨ।

Have something to say? Post your comment

 

ਪੰਜਾਬ

ਸੁਖਬੀਰ ਬਾਦਲ 'ਤੇ ਹਮਲਾ- ਸੁਖ-ਵਿਲਾਸ ਪੰਜਾਬੀਆਂ ਦੇ ਖ਼ੂਨ ਨਾਲ ਬਣਿਆ ਹੈ ਉਸ ਉੱਤੇ ਸਰਕਾਰੀ ਕਬਜ਼ਾ ਕਰਕੇ ਸਕੂਲ ਬਣਾਵਾਂਗਾ: ਭਗਵੰਤ ਮਾਨ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਗਿਆਨੀ ਸੁਖਚੈਨ ਸਿੰਘ ਦੇ ਅਕਾਲ ਚਲਾਣੇ ਐਡਵੋਕੇਟ ਧਾਮੀ ਵੱਲੋਂ ਦੁੱਖ ਪ੍ਰਗਟ

ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੜਾਂਗੇ: ਮੀਤ ਹੇਅਰ

ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਸਨਮਾਨ ਸਮਾਗਮ ਬਰਨਾਲਾ 'ਚ ਹੋਵੇਗਾ

ਹੰਸ ਰਾਜ ਹੰਸ ਤੇ ਰਵਨੀਤ ਬਿੱਟੂ ਬੁਖਲਾਹਟ 'ਚ ਨਹੀ, ਸਗੋਂ ਭਾਜਪਾ ਦੀ ਅਸਲੀਅਤ ਉਜਾਗਰ ਕਰ ਰਹੇ ਹਨ: ਮਨਜੀਤ ਧਨੇਰ

ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ 'ਆਪ' ਵਿਚ ਸ਼ਾਮਲ

 ਕਿਸਾਨ ਮਹਾਂ ਪੰਚਾਇਤ ਵਿੱਚ ਸੈਂਕੜਿਆਂ ਦੀ ਗਿਣਤੀ 'ਚ ਕਿਸਾਨ ਹੋਣਗੇ ਸਾਮਲ 

ਰਵਨੀਤ ਬਿੱਟੂ ਬੁਖਲਾਹਟ 'ਚ ਨਹੀ ਸਗੋ ਸੁਚੇਤ ਰੂਪ 'ਚ ਭਾਜਪਾ ਦੀ ਅਸਲੀਅਤ ਉਜਾਗਰ ਕਰ ਰਿਹਾ ਹੈ:  ਦੇਹੜਕਾ

ਸੜਕ ਹਾਦਸੇ ਵਿੱਚ ਵਾਪਰੀਆਂ ਮੰਦਭਾਗੀਆਂ ਘਟਨਾਵਾਂ ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਗਹਿਰਾ ਦੁਖ ਪ੍ਰਗਟਾਇਆ

ਲੋਕ ਚੇਤਨਾ ਮੰਚ ਤੇ ਸਹਿਯੋਗੀ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਦੇ ਬੇਰੋਕ ਨਫ਼ਰਤੀ ਭਾਸ਼ਨਾਂ ਦੇ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ